ਮੁੰਬਈ — ਸਾਡੇ 'ਚੋ ਕਈ ਲੋਕਾਂ ਨੇ ਹਵਾਈ ਸਫਰ ਕੀਤਾ ਹੋਵੇਗਾ ਪਰ ਅਸੀਂ ਕਈ ਗੱਲਾਂ ਸਫਰ ਕਰਦੇ ਸਮੇਂ ਧਿਆਨ ਹੀ ਨਹੀਂ ਦਿੰਦੇ। ਤੁਸੀਂ ਹਵਾਈ ਸਫਰ ਕਰਦੇ ਸਮੇਂ ਦੇਖਿਆ ਹੋਵੇਗਾ ਕਿ ਪੈਸੰਜਰ ਦੀ ਐਂਟ੍ਰੀ ਦੇ ਦੌਰਾਨ 'ਫਲਾਈਟ ਅਟੇਂਡੈਂਟ' ਦੇ ਹੱਥ ਪਿੱਛੇ ਹੁੰਦੇ ਹਨ ਪਰ ਕਿ ਤੁਹਾਨੂੰ ਇਸ ਦਾ ਕਾਰਣ ਪਤਾ ਹੈ। ਸ਼ਾਇਦ ਨਹੀਂ । ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਇਸ ਦਾ ਕਾਰਣ।
ਦਰਅਸਲ 'ਫਲਾਈਟ ਅਟੇਂਡੈਂਟ' ਆਪਣੇ ਹੱਥ 'ਚ ਇਕ ਕਾਊਂਟਿੰਗ ਮਸ਼ੀਨ ਰੱਖਦੇ ਹਨ। ਇਸ ਮਸ਼ੀਨ ਦੇ ਦੁਆਰਾ ਉਹ ਯਾਤਰੀਆਂ ਦੀ ਗਿਣਤੀ ਕਰਦੇ ਹਨ। ਉਨ੍ਹਾਂ ਦੇ ਹੱਥ 'ਚ ਇਕ ਛੋਟੀ ਮਸ਼ੀਨ ਹੁੰਦੀ ਹੈ। ਉਨ੍ਹਾਂ ਨੇ ਯਾਤਰੀਆਂ ਦਾ ਸੁਆਗਤ ਕਰਨਾ ਹੁੰਦਾ ਹੈ। ਕਿਤੇ ਯਾਤਰੀਆਂ ਦਾ ਧਿਆਨ ਇਸ ਪਾਸੇ ਨਾ ਭਟਕੇ ਇਸ ਲਈ 'ਫਲਾਈਟ ਅਟੇਂਡੈਂਟ' ਆਪਣੇ ਹੱਥ ਪਿੱਛੇ ਰੱਖਦੇ ਹਨ। ਇਸ ਤਰ੍ਹਾਂ ਹੱਥ ਪਿੱਛੇ ਰੱਖਦੇ ਹੋਏ ਹਰੇਕ ਯਾਤਰੀ ਦੇ ਸੁਆਗਤ ਸਮੇਂ ਕਲਿੱਕ ਕੀਤਾ ਜਾਂਦਾ ਹੈ ਅਤੇ ਹੀ ਯਾਤਰੀਆਂ ਦੀ ਗਿਣਤੀ ਵੀ ਹੋ ਜਾਂਦੀ ਹੈ। ਇਹ ਕੋਈ ਇਲੈਕਟ੍ਰੋਨਿਕ ਮਸ਼ੀਨ ਨਹੀਂ ਹੈ। ਫਲਾਈਟ 'ਚ ਜਦੋਂ ਕੋਈ ਯਾਤਰੀ ਆਪਣੀ ਸੀਟ 'ਤੇ ਬੈਠ ਜਾਂਦਾ ਹੈ ਤਾਂ ਦੌਬਾਰਾ ਉਨ੍ਹਾਂ ਦੀ ਗਿਣਤੀ ਕੀਤੀ ਜਾਂਦੀ ਹੈ। ਇਸ ਗਿਣਤੀ ਨੂੰ ਮਸ਼ੀਨ ਦੀ ਗਿਣਤੀ ਨਾਲ ਮਿਲਾਇਆ ਜਾਂਦਾ ਹੈ।
ਇਮਲੀ ਵੀ ਕਰਦੀ ਹੈ ਕਈ ਬੀਮਾਰੀਆਂ ਦਾ ਇਲਾਜ
NEXT STORY